ਸਮੇਂ ਸਮੇਂ ਬਦਲਦੇ ਸਾਧਨਾਂ ਦੇ ਪ੍ਰਭਾਵ ਥੱਲੇ ਆਉਂਦੀ ਰਹੀ ਪੰਜਾਬੀ ਗਾਇਕੀ

ਸੰਗੀਤ ਅਤੇ ਗਾਇਕੀ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਇਹ ਜਿੱਥੇ ਮਨਪ੍ਰਚਾਵੇ ਅਤੇ ਖੁਸ਼ੀਆਂ ਮਨਾਉਣ ਦਾ ਵਧੀਆ ਸਾਧਨ ਹੈ ਉੱਥੇ ਇਹ ਮਨੁੱਖ ਨੂੰ ਹਰ ਤਰਾਂ ਦੇ ਤਣਾਅ ਤੋਂ ਵੀ ਮੁਕਤੀ ਦਿਵਾਂਉਂਦੀ ਹੈ । ਪੰਜਾਬੀ ਗਾਇਕੀ ਨੇ ਹੁਣ ਤੱਕ ਕਈ ਉਤਰਾਅ ਚੜਾਅ ਵੇਖੇ ਹਨ । ਇਹ ਸਮੇਂ ਸਮੇਂ ਤੇ ਬਦਲਦੀ ਰਹੀ ਹੈ । ਜਿਉਂ ਜਿÀਂ ਸਮਾਂ ਬਦਲਦਾ ਗਿਆ ਇਸ ਦੇ ਨਾਲ ਪੰਜਾਬੀ ਗਾਇਕੀ ਵੀ ਬਦਲਦੀ ਗਈ । ਸਮੇਂ ਦੇ ਨਾਲ ਨਾਲ  ਲੋਕਾਂ ਕੋਲ ਜਿਵੇਂ ਜਿਵੇਂ ਆਮਦਨ ਦੇ ਸਾਧਨ ਵਧਣ ਦੇ ਨਾਲ ਨਾਲ ਹੋਰ ਸੁੱਖ ਸਹੂਲਤਾਂ ਤੇ ਸਾਧਨ ਆਉਂਦੇ ਗਏ ਤਿÀੁਂ ਤਿਉਂ ਇਨਾਂ ਦਾ ਰੰਗ ਪੰਜਾਬੀ ਗਾਇਕੀ ਨੂੰ ਚੜਦਾ ਗਿਆ । ਤੂੰਬੀ ,ਢੋਲਕ , ਅਲਗੋਜ਼ਿਆਂ ਅਤੇ ਹਰਮੋਨੀਅਮ ਤੋਂ ਸ਼ੁਰੂ ਹੋਈ ਇਹ ਗਾਇਕੀ ਅੱਜ ਬਿਜਲਈ ਸਾਜਾਂ ਤੋਂ ਹੁੰਦੀ ਹੋਈ ਕੰਪਿਊਟਰੀਕਰਨ ਤੱਕ ਪਹੁੰਚ ਚੁੱਕੀ ਹੈ । ਅਜੋਕੀ ਗਾਇਕੀ ਭਾਵੇਂ ਹਵਾਈ ਕਿਲਿਆਂ ਅਤੇ ਸਚਈ ਤੋਂ ਕੋਹਾ ਦੂਰ ਸੁਪਨਈ ਦੁਨੀਆਂ ਦੇ ਵਿਸ਼ਿਆਂ ਨਾਲ ਲਬਰੇਜ਼ ਹੋ ਕੇ ਸਭ ਨੂੰ ਸ਼ਰਮਸ਼ਾਰ ਕਰ ਰਹੀ ਏ ਪਰ ਪੁਰਾਣੇ ਸਮਿਆਂ ਦੀ ਗਾਇਕੀ ਵਿੱਚਲੀ ਵਿਸ਼ਾ ਵਸਤੂ ਅਤੇ ਤੱਥ ਇਸ ਗਾਇਕੀ ਨੂੰ ਜਿੱਥੇ ਚਾਰ ਚੰਨ• ਲਾਉਂਦੇ ਸਨ ਉੱਥੇ ਲੋਕਾਂ ਉਨਾਂ ਗੀਤਾਂ ਤੇ ਗਾਇਕਾਂ ਨੂੰ ਵੀ ਰੱਜਵਾਂ ਪਿਆਰ ਦਿੰਦੇ ਸਨ ।  ਪੰਜਾਬੀ ਗਾਇਕੀ ਦੇ ਪਿਛੋਕੜ ਵੱਲ ਝਾਤ ਮਾਰਿਆਂ ਇਸ ਦਾ ਪ੍ਰਮਾਣ ਮਿਲਦਾ ਹੈ ।  ਪੰਜਾਬੀ ਗਾਇਕੀ ਵਿੱਚ ਸਮੇਂ  ਸਮੇਂ ਅਨੁਸਾਰ ਭਾਵੇਂ ਨਵੇਂ ਨਵੇਂ ਤਜ਼ਰਬੇ ਅਤੇ ਬਦਲਾਅ ਆਉਂਦੇ ਰਹੇ ਹਨ ਪਰ ਇਹ ਸਮੇਂ ਅਤੇ ਸਾਧਨਾਂ ਦੇ ਪ੍ਰਭਾਵਾਂ ਥੱਲੇ ਜਰੂਰ ਰਹੀ ਹੈ।  ਜਿਵੇਂ ਪਹਿਲੇ ਸਮਿਆਂ ਵਿੱਚ ਸਾਧਨ ਹੁੰਦੇ ਸਨ ਉਹੋ ਜਿਹੇ ਹੀ ਗਾਣੇ ਸੁਣਨ ਨੂੰ ਮਿਲਦੇ ਸਨ । ਪੰਜਾਬੀ ਗਾਇਕੀ ਇਨਾਂ ਸਾਧਨਾ ਦੇ ਪ੍ਰਭਾਵ ਥੱਲੇ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੀ ਰਹੀ ਹੈ । ਜਿਵੇਂ ਪਹਿਲਾਂ ਪਹਿਲ ਪਾਣੀ ਭਰਨ ਦਾ ਇੱਕੋ ਇੱਕ ਸਾਧਨ ਖੂਹ ਹੀ ਹੁੰਦਾ ਸੀ । ਇਸ ਖੂਹ ਦੇ ਨਾਲ ਸੰਬੰਧਤ ਗਾਣੇ ਵੀ ਕਾਫੀ ਪ੍ਰਚਲਿਤ ਹੋਏ ਜਿਵੇਂ '' ਪਾਲੀ ਪਾਣੀ ਖੂਹ ਤੇ ਭਰੇ '' ਅਤੇ '' ਮਲਕੀ ਭਰਦੀ ਸੀ ਖੂਹ ਦੇ ਉੱਤੇ ਪਾਣੀ ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ '' ਆਦਿ। ਇਸ ਤੋਂ ਬਾਅਦ ਸਮਾਂ ਆਇਆ ਨਲਕਿਆਂ ਦਾ ਤੇ ਨਲਕਿਆਂ ਤੇ ਮੋਟਰਾਂ ਵੀ ਲੱਗ ਗਈਆਂ ਨਾਲ ਹੀ ਨਾਲ ਖੇਤਾਂ ਵਿੱਚ ਵੀ ਬੰਬੀਆਂ ਤੇ ਮੋਟਰਾਂ ਲੱਗ ਗਈਆਂ ਇਸ ਨੂੰ ਦਰਸਾÀਂਦਾ ਗੀਤ ਸੀ '' ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆਜਾ , ਫਿਰ ਸਹਿ ਗਾਇਕਾ ਜਵਾਬ ਵਿੱਚ ਕਹਿੰਦੀ ਸੀ , ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਲੀ '' । ਪਹਿਲਾਂ ਆਵਾਜਾਈ ਦੇ ਸਾਧਨਾ ਦੀ ਵੀ ਘਾਟ ਹੁੰਦੀ ਸੀ ਜਿਆਦਾ ਤਰ ਪੈਦਲ ਤੁਰ ਕੀ ਹੀ ਜਾਇਆ ਜਾਂਦਾ ਸੀ ਇਸ ਨੂੰ ਦਰਸਾਉਂਦਾ ਗੀਤ ਸੀ  '' ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ , ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ। '' ਫਿਰ ਟਾਂਗਿਆਂ ਦਾ ਦੌਰ ਚੱਲਿਆ ਤੇ ਗੀਤ ਆਇਆ ''ਟਾਂਗਾ ਚੱਲਿਆ ਸ਼ਹਿਰ ਕੁਰਾਲੀ ਨੀ ਬਹਿਜਾ ਬਿੱਲੋ ਛਾਲ ਮਾਰਕੇ । ''
             ਇਸੇ ਤਰਾਂ ਕੋਈ ਸਮਾਂ ਸੀ ਜਦੋਂ ਆਉਣ ਜਾਣ ਲਈ ਸਾਇਕਲ ਹੀ ਵਰਤਿਆ ਜਾਂਦਾ ਸੀ । ਇਸਦੀ ਮਹੱਤਤਾ ਅਤੇ ਕਿਸੇ ਨੌਜਵਾਨ ਦੇ ਹਾਵ ਭਾਵਾਂ ਨੂੰ ਦਰਸਾਉਂਦਾ ਗੀਤ ਸੀ '' ਨੀ ਬਹਿ ਜਾ ਮੇਰੇ ਸਾਇਕਲ ਤੇ ਟੱਲੀਆਂ ਵਜਾਉਂਦਾ ਜਾਊਂ '' ਫਿਰ ਸਕੂਟਰ ਮੋਟਰ ਸਾਇਕਲ ਅਤੇ ਮੋਟਰ ਕਾਰਾਂ ਦਾ ਦੌਰ ਆਇਆ ਇਸੇ ਦੌਰਾਨ ਰਾਜਦੂਦ , ਯੱਜ਼ਦੀ , ਹੀਰੋ ਹੌੱਡਾ ਅਤੇ ਬੁਲੇਟ ਮੋਟਰ ਸਾਇਕਲ ਤੇ ਵੀ ਬਹੁਤ ਗਾਇਕਾਂ ਨੇ ਗਾਣੇ ਗਾਏ ਪੁਰਾਣੇ ਦੌਰ ਚ ਇੱਕ ਪੰਰਾਬੀ ਫਿਲਮ ਜੱਟ ਸੂਰਮੇ ਵਿਚਲਾ ਗੀਤ ਮਿੱਤਰਾਂ ਦਾ ਫਿਟਫਿਟੀਆ ਨੱਬੇ ਦੀ ਸਪੀਡ ਉੱਤੇ ਜਾਂਦਾ ਵੀ ਲੋਕਾ ਵੱਲੋਂ ਕਾਫੀ ਸੁਣਿਆ ਗਿਆ। ਬਲੇਟ ਮੋਟਰ ਸਾਇਕਲ ਭਾਵੇਂ ਪੁਰਾਣੀ ਗਾਂਿÂਕੀ ਦੇ ਐਨਾ ਫਿੱਟ ਨਹੀਂ ਬੈਠਿਆ ਜਿਨਾਂ ਕਿ ਹੁਣ ਨਵੇ ਗਾਇਕਾਂ ਨੇ ਇਸ ਤੇ ਸਵਾਰੀ ਕੀਤੀ ਹੈ ਇਸ ਮੋਟਰ ਸਾਇਕਲ ਦੇ ਦਰਜਨਾਂ ਗੀਤ ਸੁਣੇ ਜਾ ਸਕਦੇ ਹਨ।  ਜਿਵੇਂ ਦੁਗ ਦੁਗ ਕਰੇ ਸੱਤਰ ਹਜ਼ਾਰ ਨੀ ਇਸੇ ਤਰਾਂ ਇੱਕ ਹੋਰ ਗੀਤ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਵੀ ਖੂਬ ਵੱਜਿਆ । ਮੋਬਾਇਲ ਫੋਨ ਵਾਂਗੂ ਨਵੇਂ ਗਾਇਕਾਂ ਨੇ ਫਿਰ ਬਲੇਟ ਮੋਟਰਸਾਇਕਲ ਦੇ ਗੀਤਾਂ ਨੂੰ ਥੋਕ ਚ ਗਾਇਆ । ਸੂਫੀ ਗਾਇਕ ਸਤਿੰਦਰ ਸਰਤਾਜ ਨੇ ਗੀਤ ” ਪਹਿਲੀ ਕਿੱਕ ਚ ਸਟਾਰਟ ਮੇਰਾ ਯਾਹਮਾ ਨੀ ਹੋਰ ਦੱਸ ਕੀ ਭਾਲ ਦੀ” ਗਾ ਕੇ ਯਾਹਮਾ ਮੋਟਰ ਸਾਇਕਲ ਦੀ ਸਿਫਤ ਕੀਤੀ । ਇਸ ਦਾ ਪ੍ਰਭਾਵ ਇਹ ਪਿਆ ਕਿ ਨੌਜਵਾਨਾ ਫਿਰ ਯਾਹਮਾਂ ਮੋਟਰਸਾਇਕਲਾਂ ਵੱਲ ਨੂੰ ਅਕਰਸ਼ਿਤ ਹੋਏ ।  ਫਿਰ ਜਦੋ ਕਾਰਾਂ ਦਾ ਬੋਲਬਾਲਾ ਹੋਇਆ ਤਾਂ ਇਸ ਤੋਂ ਵੀ ਕਲਾਕਾਰ ਅ~ਛੋਹ ਨਾ ਰਹੇ ਫੀਅਟ ਕਾਰ ਅਤੇ ਮਾਰੂਤੀ ਕਾਰਾਂ ਦੇ ਵੀ ਗਾਣੇ ਵੱਜਣ ਲੱਗਣ ਇਸੇ ਦੌਰ ਚ ਫੀਅਟ ਕਾਰ ਨਾਲ ਸੰਬੰਧਤ ਗੀਤ '' ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦੇ , '' ਬਹੁਤ ਮਸ਼ਹੂਰ ਹੋਇਆ । ਇਹ ਗੀਤ ਤਵੇ ਵਾਲੇ ਰਿਕਾਰਡਾਂ ਰਾਹੀਂ ਵਿਆਹਾਂ ਦੌਰਾਨ ਕੋਠਿਆਂ ਤੇ ਲੱਗੇ ਸਪੀਕਰਾਂ ਤੇ ਖੂਬ ਵੱਜਿਆ । ਇਸ ਤੋਂ ਬਾਅਦ ਵਾਰੀ ਆਈ ਮਾਰੂਤੀ ਕਾਰ ਦੀ ਇਸ ਤੇ ਵੀ ਕਈ ਗੀਤ ਆਏ ਪਰ ਚਮਕੀਲੇ ਦਾ ਗਾਇਆ ਗੀਤ '' ਸਹੁਰੇ ਦੀ ਲਾਲ ਮਾਰੂਤੀ ਨੇ ਅੱਜ ਚੱਕਾ ਜਾਮ ਕਰਾਤਾ '' ਬਹੁਤ ਚੱਲਿਆ । ਇਸੇ ਤਰਾਂ ਹੁਣ ਆਈਆਂ ਨਵੀਆਂ ਗੱਡੀਆਂ  ਸਫਾਰੀ , ਪਜੈਰੋ , ਇੰਡੇਵਰ ਅਤੇ ਲੈਂਸਰ ਆਦਿ ਦਾ ਜ਼ਿਕਰ ਵੀ ਗਾਣਿਆਂ ਵਿੱਚ ਹੁੰਦਾ ਰਹਿੰਦਾ ਹੈ । ਜਿਵੇਂ ਕਿ '' ਹੁਣ ਬਾਣੀਆਂ ਕੋਲ ਮਾਰੂਤੀ ਨੀ ਰੱਖਦੇ ਜੱਟ ਸਫਾਰੀ ਆ '' ਅਤੇ '' ਯਾਰ ਤੇਰੇ ਨੇ ਗੱਡੀ ਲੈ ਲੀ ਟ੍ਰਿਪਲ ਜੀਰੋ ਵੰਨ , ਵਿੱਚ ਪਜੈਰੋ ਦੇ ਰੱਖ ਲੀ ਦੇਸੀ ਗੰਨ । '' ਇਸੇ ਤਰਾਂ ਟਰੱਕਾਂ ਅਤੇ ਬੱਸਾਂ ਦੇ ਵੀ ਅਣਗਿਣਤ ਗੀਤ ਹਨ । ਜਿਵੇਂ '' ਬਾਰੀ ਖੋਲਕੇ ਵਾਹਿਗੁਰੂ ਬੋਲਕੇ ਸੀਟ ਉੱਤੇ ਬਹਿਜਾ ਬੱਲੀਏ , ਨਵਾਂ ਲੈ ਲਿਆ ਟਰੱਕ ਤੇਰੇ ਯਾਰਨੇ ਨੀ ਬਾਬਿਆਂ ਦੇ ਚੱਲ ਚੱਲੀਏ ।'' ਯਾਰ ਡਰਾਇਵਰਾਂ ਦੀ ਜੀ ਟੀ ਰੋਡ ਨਾਲ ਯਾਰੀ ।'' ਇਸੇ ਤਰਾਂ ਬੱਸਾਂ ਨਾਲ ਸੰਬੰਧਤ ਗੀਤ ਜਿਵੇਂ '' ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਤੇ ਨਾ ਕੋਈ ਵਾਰੀ ''ਅਤੇ ' ਕਾਹਦਾ ਬੱਸ ਚੋਂ ਉਤਰਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ' । ਗੱਲ ਆਵਾਜਾਈ ਦੇ ਸਾਧਨਾਂ ਦੀ ਹੋਵੇ ਤੇ ਇਸ ਵਿੱਚ ਖੇਤਾਂ ਦੇ ਰਾਜੇ ਦੇ ਟ੍ਰੈਕਟਰ ਦੀ ਗੱਲ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ । ਜਿਵੇਂ ਟਰੱਕਾਂ ਅਤੇ ਜੱਟਾਂ ਤੇ ਬਹੁਗਿਣਤੀ ਗਾਇਕਾਂ ਨੇ ਗਾਣੇ ਗਾਏ ਹਨ ਇਸੇ ਤਰਾਂ ਟ੍ਰੈਕਟਰਾਂ ਤੇ ਵੀ  ਦਰਜਨਾਂ ਹੀ ਗਾਇਕਾਂ ਦੇ ਗਾਏ ਗਾਣੇ ਸੁਣੇ ਜਾ ਸਕਦੇ ਹਨ । ਇਹਨਾਂ ਗੀਤਾਂ ਵਿੱਚ ਗਾਇਕਾਂ ਨੇ ਫੋਰਡ, ਸੋਨਾ ਲੀਕਾ, ਸਵਰਾਜ , ਮਹਿੰਦਰਾ ਅਤੇ ਐਚ ਐਮ ਟੀ ਦੇ ਉਨਾਹਟ ਗਿਆਰਾਂ ਸਮੇਤ ਹੋਰ ਮਾਡਲ ਨੂੰ ਵੀ ਸ਼ਾਮਲ ਕਰਕੇ ਆਪੋ ਆਪਣੇ ਲਹਿਜ਼ੇ ਨਾਲ ਗੀਤ ਗਾਏ ਹਨ । ਇਹਨਾਂ ਵਿੱਚੋਂ ਇਕ ਗੀਤ ਨੱਢੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਘਸਾ ਤੀਆਂ ਮੈਂ ਫੋਰਡ ਦੀਆਂ ਡੀ ਜੇ ਤੇ  ਕਾਫੀ ਵੱਜਿਆ । ਇਸੇ ਤਰਾਂ ਟ੍ਰੈਕਰਾਂ ਦੇ ਹੋਰ ਗਾਣੇ ਵੀ ਕਾਫੀ ਮਸ਼ਹੂਰ ਹੋਏ ਹਨ ।
    ਇਸੇ ਤਰਾਂ ਸਮਾਂ ਬਦਲਣ ਦੇ ਨਾਲ ਆਵਾਜਾਈ ਦੇ ਸਾਧਨਾਂ ਵਾਂਗ ਨਵੇਂ ਸੰਚਾਰ ਸਾਧਨ ਈਜ਼ਾਦ ਹੋਏ । ਰੇਡੀਓ , ਟੀਵੀ ਤੋਂ ਲੈ ਕੇ ਅੱਜ ਚੱਲ ਰਹੇ ਮੋਬਾਇਲ ਅਤੇ ਇੰਟਰਨੈਟ ਤੱਕ ਇਨਾਂ ਸਾਧਨਾਂ ਨੇ ਪੰਜਾਬੀ ਗਾਇਕੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪ੍ਰਭਾਵ ਥੱਲੇ  ਰੱਖਿਆ ਹੈ । ਜਦੋਂ ਟੈਲੀਵੀਜ਼ਨ ਆਇਆ ਤਾਂ ਇਸ ਦੇ ਵੀ ਗਾਣੇ ਵੱਜਣੇ ਸ਼ੁਰੂ ਹੋਏ ਜਿਵੇਂ '' ਟੈਲੀਵੀਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ । '' ਇਸੇ ਦੌਰਾਨ ਐਲ ਪੀ ਰਿਕਾਰਡ ਤੋਂ ਬਾਅਦ ਟੇਪ ਰਿਕਾਡਰ ਦਾ ਦੌਰ ਆਇਆ । ਇਸ ਤੇ ਆਇਆ ਦੋਗਾਣਾ '' ਬੱਕਰੀ ਵੇਚ ਕੇ ਛੜੇ ਜੇਠ ਨੇ ਟੇਪ ਰਿਕਾਡ ਲਿਆਂਦੀ , ਨੀਂ ਚੰਦਰਾ ਸ਼ੋਕੀਨ ਹੋ ਗਿਆ ਉਹਦੀ ਮੜਕ ਝੱਲੀ ਨਾ ਜਾਂਦੀ ''। ਇਸ ਦੇ ਜਵਾਬ ਵਿੱਚ ਮਰਦ ਗਾਇਕ ਕਹਿੰਦਾ ਹੈ '' ਬੱਕਰੀ ਸਣੇ ਪਠੋਰੀ ਵੇਚੀ ਨਕਦ ਚਾਰ ਸੌ ਲੇ ਕੇ ਨੀ ਮੁੰਡੇ ਖੁੰਡੇ ਗੀਤ ਸੁਣਦੇ ਮੇਰੀ ਮੰਜੀ ਦੇ ਸਰਾਹਣੇ ਬਹਿਕੇ ।''  ਇਸ ਤਰਾਂ ਨਾਲ ਇਹ ਸੁਣਨ ਵਾਲੇ ਨੂੰ ਹਕੀਕਤ ਪੇਸ਼ ਕਰਦੇ ਸਨ ਤੇ ਹਰ ਕੋਈ ਗਾਣੇ ਨੂੰ ਆਪਣਾ ਹੀ ਸਮਝਦਾ ਸੀ ਕਿਉੱਕਿ ਇਹ ਗਾਣੇ ਸਾਡੇ ਰਹਿਣ ਸਹਿਣ , ਸਭਿਆਚਾਰ ਅਤੇ ਸਮਾਜਿਕ ਜੀਵਨ ਦੇ ਨਾਲ ਨਿਰਲੇਪ ਹੁੰਦੀ ਸਨ । ਜਿਸਦੀ ਅਹਿਸਾਸ ਅਜੋਕੀ ਗਾਇਕੀ ਨਾ ਮਾਤਰ ਹੈ । ਇਸ ਤਰਾਂ ਜੇ ਸੰਚਾਰ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਦੂਰ ਦੁਰੇਡੇ ਰਹਿੰਦੇ ਭੈਣ ,ਭਰਾ ,ਪਿਤਾ, ਪਤੀ , ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰ ਨਾਲ ਦੁੱਖ ਸੁੱਖ ਕਰਨ ਅਤੇ ਉਸ ਦਾ ਹਾਲ ਚਾਲ ਜਾਨਣ ਅਤੇ ਰਾਬਤਾ ਬਣਾਉਣ ਦਾ ਇੱਕੋ ਇੱਕ ਸਾਧਨ ਚਿੱਠੀ ਪੱਤਰ ਹੁੰਦਾ ਸੀ । ਇਸ ਨੂੰ ਪਹੁੰਚਣ ਚ ਕਈ ਕਈ ਦਿਨ ਲਗਦੇ ਸਨ । ਇਸ ਦਾ ਸਾਧਨ ਡਾਕਖਾਨੇ ਰਾਹੀ ਚਿੱਠੀ ਪੱਤਰ ਇੱਕੋ ਇੱਕ ਸਾਧਨ ਸੀ । ਪਰ ਲੋਕ ਕਹਾਣੀਆਂ ਤੇ ਗੀਤਾਂ ਵਿੱਚ ਕੁਝ ਪੰਛੀਆਂ ਨੂੰ ਵੀ ਸੰਚਾਰ ਸਾਧਨਾਂ ਵੱਜੋਂ ਵਰਤਣ ਪਰਿਮਾਣ ਮਿਲਦੇ ਹਨ । ਇਸ ਨੂੰ ਪ੍ਰਮਾਣਿਤ ਕਰਦੇ ਬਹੁਤ ਸਾਰੇ ਗੀਤ ਵੀ ਸੁਣਨ ਨੂੰ ਮਿਲਦੇ ਹਨ ।
   20ਵੀਂ ਸਦੀ ਦੇ ਅਖੀਰ ਵਿੱਚ ਸੰਚਾਰ ਸਾਧਨਾਂ ਨੇ ਕਰਾਂਤੀ ਫੜੀ ਤੇ ਪਿੰਡ ਪਿੰਡ ਲੈਂਡ ਲਾਇਨ ਟੈਲੀਫੋਨ ਲੱਗ ਗਏ ਤੇ ਐਸ. ਟੀ. ਡੀਆਂ ਖੁੱਲ ਗਈਆਂ । ਇਸ ਤੇ ਗਾਣਾ ਆਇਆ '' ਸਾਨੂੰ ਚਿੱਠੀਆਂ ਪਾਉਣੀਆਂ ਭੁੱਲਗੇ ਜਦੋਂ ਦਾ ਟੈਲੀਫੋਨ ਲੱਗਿਆ '' , ਇਸੇ ਤਰਾਂ ਫਿਰ ਐਸ.ਟੀ ਡੀਆਂ ਦਾ ਦੌਰ ਚੱਲਿਆ ਤੇ ਇਸ ਤੇ ਵੀ ਕਈ ਗੀਤ ਆਏ ਜਿਵੇਂ '' ਰਾਤੀਂ ਲੱਭਿਆ ਨੰਬਰ ਜਦੋਂ ਤੇਰਾ ਨੀ ਐਸ. ਟੀ. ਡੀ ਬੰਦ ਹੋ ਗਈ । ਫਿਰ ਸਮਾਂ ਚੱਲਦਾ ਗਿਆ ਤੇ ਵਾਰੀ ਆਈ ਮੋਬਾਇਲ ਫੋਨ ਦੀ । ਮੋਬਾਇਲ ਫੋਨ ਦਾ ਤਾਂ ਪੰਜਾਬੀ ਗਾਇਕਾਂ ਨੇ ਕਚੂੰਮਰ ਹੀ ਕੱਢ ਕੇ ਰੱਖ ਦਿੱਤਾ । ਮੋਬਾਇਲ ਫੋਨ ਦੇ ਹਰ ਮਾਡਲ ਤੇ ਅਤੇ ਹਰ ਮੋਡ ਤੇ ਇਨ•ਾਂ ਗੀਤਕਾਰਾਂ ਨੇ ਗਾਣੇ ਲਿਖ ਛੱਡੇ । ਇਹ ਗਾਣੇ ਰੂਹ ਨੂੰ ਸਕੂਨ ਵਾਲੇ ਨਾ ਹੋ ਕੇ ਇੱਕ ਗਲਤ ਸੁਨੇਹਿਆਂ ਭਰਪੂਰ ਹੀ ਜਾਪਦੇ ਹਨ ਇਹਨਾਂ ਵਿੱਚ ਗਾਇਕਾਂ ਨੇ ਘਟੀਆਂ ਕਿਸਮ ਦੇ ਵਿਸ਼ਿਆਂ ਦਾ ਪ੍ਰਯੋਗ ਕਰਕੇ ਆਪਣੀ ਗਾਇਕੀ ਦੇ ਘਟੀਆ ਮਿਕਦਾਰ ਦਾ ਹੀ ਮੁਜਾਹਰਾ ਕੀਤਾ ਜਾਪਦਾ ਹੈ । ਜਿਵੇਂ ਕਿ ' ਬੇਬੇ ਸਿੱਖਗੀ ਮੋਬਾਇਲ ਆਨ ਕਰਨਾ ਨਾ ਮਿਸ ਕਾਲ ਮਾਰੀ ਮਿੱਤਰਾ ' , ਨੀ ਚੰਡੀਗੜ• ਵਾਲੀਏ ਮਿਸ ਕਾਲਾਂ ਨਾ ਮਾਰ ਨੀ ,  ਸ਼ਾਇਦ ਹੀ ਕੋਈ ਗਾਇਕ ਹੋਵੇ ਜਿਸਨੇ ਮੋਬਾਇਲ ਫੋਨ ਨਾਲ ਸੰਬੰਧਤ ਗਾਣਾ ਨਾ ਗਾਇਆ ਹੋਵੇ । ਗੀਤਕਾਰਾਂ ਵਿੱਚ ਵੀ ਸ਼ਾਇਦ ਇਸ ਗੱਲ ਦੀ ਦੌੜ ਹੀ ਲੱਗ ਗਈ ਕਿ ਕਿਤੇ ਉਹ ਮੋਬਾਇਲ ਦਾ ਗੀਤ ਲਿਖਣ ਤੋਂ ਪਿੱਛੇ ਨਾ ਰਹਿ ਜਾਵੇ ।
 Îਮੋਬਾਇਲ ਤੋਂ ਬਾਅਦ ਵਾਰੀ ਆਈ ਇੰਟਰਨੈਟ ਦੀ ਇਸ ਤੇ ਚੱਲਦੀ ਈ.ਮੇਲ , ਔਰਕੁੱਟ , ਫੇਸ ਬੁੱਕ ਅਤੇ ਵੈੱਬ ਕੈਮ ਆਦਿ ਦੀ ਵੀ ਵਰਤੋਂ ਗਾਣਿਆ ਵਿੱਚ ਕਲਾਕਾਰਾਂ ਨੇ ਖੂਬ ਕੀਤੀ ਹੈ । ਜਿਵੇਂ '' ਰਾਤੀਂ ਤੇਰੀ ਫੋਟੋ ਵੇਖੀ ਫੇਸ ਬੁੱਕ ਤੇ ਮੈਂ '' ਅਤੇ '' ਸਾਰਾ ਦਿਨ ਰਹਿੰਦੀ ਕੁੜੀ ਵੈਬ ਕੈਮ ਤੇ । '' ਮੈਥੋਂ ਈ ਮੇਲਾਂ ਤੇਰੀਆਂ ਡੀਲੀਟ ਹੋ ਗਈਆਂ ।'' ਸਮੇਤ ਹੋਰ ਵੀ ਬਹੁਤ ਸਾਰੇ ਗਾਇਕਾਂ ਨੇ ਇਸ ਸਾਧਨ ਨਾਲ ਜੁੜੇ ਦਰਜਨਾਂ ਹੀ ਗਾਣੇ ਹਨ ਜੋ ਵੱਖ ਵੱਖ ਕਲਾਕਾਰਾਂ ਨੇ ਗਾਏ ਹਨ । ਮੇਰੇ ਲਿਖਣ ਦਾ ਭਾਵ ਇਹੋ ਹੈ ਕਿ ਸਮਾਂ , ਸਥਿਤੀ ਤੇ ਸਾਧਨਾਂ ਦੇ ਬਦਲਣ ਨਾਲ ਪੰਜਾਬੀ ਗਾਇਕੀ ਵਿੱਚ ਵੀ ਪਰਿਵਰਤਨ ਹੁੰਦਾ ਰਿਹਾ ਹੈ । ਅੱਜ ਭਾਵੇਂ ਸੰਚਾਰ ਸਾਧਨਾਂ ਦੀ ਕਰਾਂਤੀ ਨੇ ਪੰਜਾਬੀ ਗਾਇਕੀ ਵਿੱਚ ਨਵੀਆਂ ਪੈੜਾਂ ਪਾਈਆਂ ਹਨ ਪਰ ਪੰਜਾਬੀ ਗਾਇਕੀ ਅਸਲ ਮਿਆਰ ਪਹਿਲਾਂ ਨਾਲੋਂ ਨਿਵਾਣ ਵੱਲ ਜਾ ਰਹੀ ਹੈ ।  ਕੁਝ ਕੁ ਗਿਣਤੀ ਦੇ ਕਲਾਕਾਰ ਹਨ ਜੋ ਪੰਜਾਬੀ ਗਾਇਕੀ ਦਾ ਮਿਆਰ ਤੇ ਇਸਦੀ ਹੋਂਦ ਨੂੰ ਬਚਾਉਣ ਲਈ ਯਤਨਸ਼ੀਲ ਹਨ । ਬਾਕੀ ਤਾਂ ਸਭ ਪੈਸੇ ਪਿੱਛੇ ਲੱਗ ਰਾਤੋ ਰਾਤ ਸਟਾਰ ਬਣਨ ਦੇ ਚੱਕਰ ਵਿੱਚ ਧੂੜ ਵਿੱਚ ਟੱਟੂ ਭਜਾਈਂ ਫਿਰਦੇ ਹਨ ।  ਜੇ ਕਿਸੇ ਇੱਕ ਕਲਾਕਾਰ ਦਾ ਕਿਸੇ ਸਾਧਨ ਤੇ ਗਾਇਆ ਗੀਤ ਹਿੱਟ ਹੋ ਜਾਂਦਾ ਹੈ ਤਾਂ ਬਾਕੀ ਦੇ ਸਾਰੇ ਹੀ ਉਸੇ ਪਾਸੇ ਹੱਥ ਧੋ ਕੇ ਪੈ ਜਾਂਦੇ ਹਨ । ਨਵੇਂ ਸਾਧਨਾਂ ਦੀ ਗਾਇਕੀ ਵਿੱਚ ਗੱਲ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਨਾਲ ਨਾਲ ਪੁਰਾਣੇ ਸਾਧਨਾ ਤੇ ਪੁਰਾਣੇ ਵਿਰਸੇ ਨੂੰ ਉਨਾਂ ਹੀ ਸਤਿਕਾਰ ਦੇਣਾ ਚਾਹੀਦਾ ਹੈ। ਅਜੋਕੇ ਹੋਛੀ ਗਾਇਕੀ ਅਤੇ ਕੰਪਿਊਟਰੀ ਸਾਜ਼ਾਂ ਵਾਲੇ ਕਲਾਕਾਰਾਂ ਨੇ ਸਮੇ ਦੇ ਬਾਦਲਦੇ ਸਾਜਾਂ ਉੱਤੇ ਬਹੁਤ ਘਟੀਆ ਪੱਧਰ ਦੇ ਗੀਤ ਗਾ ਕੇ ਪੰਜਾਬੀ ਗਾਇਕੀ ਦੇ ਮਿਆਰ ਨੂੰ ਢਾਹ ਜਿਆਦਾ ਲਾਈ ਹੈ । ਸਭ ਤੋਂ ਜਿਆਦਾ ਨਮੋਸ਼ੀ ਪੰਜਾਬੀ ਸਰੋਤਿਆਂ ਨੂੰ ਪਿਛਲੇ ਇੱਕ ਦਹਾਕੇ ਤੋਂ ਝੱਲਣੀ ਪੈ ਰਹੀ ਹੈ ਜਿਸ ਵਿੱਚ ਕਾਮ ਉਕਸਾਊ , ਨਸ਼ਿਆਂ ਨਾਲ ਲਬਰੇਜ਼ ਅਤੇ ਗੈਂਗਵਾਰ ਨੂੰ ਦਰਸਾਉਂਦੀ ਵਿਸ਼ਾ ਹੀਣ ਤੇ ਦਿਸ਼ਾ ਹੀਣ ਗਾਇਕੀ ਦਾ ਅਖੌਤੀ ਲੇਖਕਾਂ ਅਤੇ ਕਲਾਕਾਰਾਂ ਵੱਲੋਂ ਪ੍ਰਦਰਸ਼ਨ ਗਿਆ ਹੈ ।  ਜੇ ਕੋਈ ਗੀਤਕਾਰ ਜਾਂ ਲੇਖਕ ਆਪਣੀ ਸੋਚ ਨੂੰ ਆਪਣੀ ਸਿਰਜਣਾ ਨੂੰ ਕਿਸੇ ਖਾਸ ਬੰਦਸ਼ਾਂ ਵਿੱਚ ਰੱਖ ਕੇ ਦੂਜੇ ਦੀ ਸੋਚ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰਦਾ ਹੈ ਜਾਂ ਦੂਜੇ ਦੀ ਲੇਖਣੀ ਦੀ ਨਕਲ ਕਰਨ ਦੀ ਕੋਸ਼ਿਸ ਕਰਦਾ ਹੈ ਉਸਦਾ ਕੋਈ ਬਹੁਤਾ ਵਧੀਆ ਨਤੀਜਾ ਸਾਹਮਣੇ ਨਹੀਂ ਆਵੇਗਾ ਸਗੋਂ ਉਸ ਦਾ ਪੜਨ ਤੇ ਸੁਣਨ ਦਾ ਵੀ ਦੂਜਿਆਂ ਤੇ ਸਹੀ ਪ੍ਰਭਾਵ ਨਹੀਂ ਪਵੇਗਾ। ਇਸ ਲਈ ਪੰਜਾਬੀ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਿਰਜਣਾ ਨੂੰ ਬੰਦਸ਼ ਮੁਕਤ ਕਰਕੇ ਖੁੱਲੇ ਆਸਮਾਨ ਚ ਉਡਾਰੀ ਲਾਉਣ ਲਈ ਆਜ਼ਾਦ ਕਰਕੇ ਮਿਆਰੀ ਲੇਖਣੀ ਵੱਲ ਆਉਣ । ਨਵੇਂ ਸਾਧਨਾਂ ਦੀ ਨਵੀਂ ਗੱਲ ਗਾਇਕੀ ਵਿੱਚ ਕਰਨੀ ਇੱਕ ਚੰਗਾ ਉਦਮ ਹੈ ਇਹ ਉਦਮ ਸਾਕਰਾਤਮਕ ਹੋਣਾ ਚਾਹੀਦਾ ਹੈ ਨਾ ਕਿ ਹੋਛੇ ਤੇ ਗਲਤ ਵਿਸ਼ੇ ਛੋਹ ਕੇ ਲੱਚਰਤਾ ਫੈਲਾਉਣ ਦਾ।
                                                                           ਸੁਖਵਿੰਦਰ ਸਿੰਘ ਸਿੱਧੂ                                                                                          

Comments

Post a Comment